ਹਰਿਆਣਾ ਆਬਕਾਰੀ ਵਿਭਾਗ ਨੂੰ ਤੀਜੇ ਦੌਰ ਦੀ ਨੀਲਾਮੀ ਵਿੱਚ 2707 ਕਰੋੜ ਰੁਪਏ ਦੇ ਮਾਲ ਦੀ ਪ੍ਰਗਤੀ
ਚੰਡੀਗੜ੍ਹ ( ਜਸਟਿਸ ਨਿਊਜ਼) ਹਰਿਆਣਾ ਸਰਕਾਰ ਨੇ ਆਬਕਾਰੀ ਅਤੇ ਕਰਾਧਾਨ ਵਿਭਾਗ ਵੱਲੋਂ ਆਬਕਾਰੀ ਨੀਤੀ 2025-27 ਤਹਿਤ ਸ਼ਰਾਬ ਦੀ ਰਿਟੇਲ ਦੁਕਾਨਾਂ ਦੀ ਤੀਜੇ ਪੜਾਅ ਦੀ ਨੀਲਾਮੀ ਸਫਲਤਾਪੂਰਵਕ ਪ੍ਰਬੰਧਿਤ ਕੀਤੀ ਗਈ। ਇਸ ਪੜਾਅ ਵਿੱਚ ਗੁਰੂਗ੍ਰਾਮ (ਪਹਿਲਾ), ਕਰਨਾਲ, ਪਲਵਲ, ਰਿਵਾੜੀ, ਜੀਂਦ ਅਤੇ ਯਮੁਨਾਨਗਰ ਛੇ ਜਿਲ੍ਹਿਆਂ ਦੀ ਰਿਟੇਲ ਸ਼ਰਾਬ ਦੁਕਾਨਾਂ ਦੀ ਨੀਲਾਮੀ ਕਰਾਈ ਗਈ। ਬੋਲੀਦਾਤਾਵਾਂ ਨੂੰ 30 ਮਈ ਸਵੇਰੇ 9 ਵਜੇ ਤੋਂ 31 ਮਈ ਸ਼ਾਮ 4 ਵਜੇ ਤੱਕ ਬੋਲੀ ਲਗਾਉਣ ਦਾ ਮੌਕਾ ਦਿੱਤਾ ਗਿਆ। ਹਰੇਕ ਜਿਲ੍ਹੇ ਵਿੱਚ ਸਬੰਧਿਤ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਗਠਨ ਕਮੇਟੀ ਵੱਲੋਂ ਬੋਲੀਆਂ ਨੂੰ ਖੋਲਿਆ ਗਿਆ।
ਆਬਕਾਰੀ ਕਮਿਸ਼ਨਰ ਵਿਨੈ ਪ੍ਰਤਾਪ ਸਿੰਘ ਨੇ ਦਸਿਆ ਕਿ ਵਿਭਾਗ ਨੂੰ 5 ਜਿਲ੍ਹਿਆਂ ਲਈ ਆਬਕਾਰੀ ਨੀਲਾਮੀ ਦੇ ਤੀਜੇ ਦੌਰਾ ਵਿੱਚ ਪਿਛਲੇ ਦੌਰ ਦੀ ਨੀਲਾਮੀ ਦੀ ਤੁਲਣਾ ਵਿੱਚ ਚੰਗੀ ਪ੍ਰਤੀਕ੍ਰਿਆ ਮਿਲੀ ਹੈ, ਜਿਸ ਵਿੱਚ 270 ਜੋਨਾਂ ਵਿੱਚੋਂ 184 ਜੋਨ ਅਲਾਟ ਕੀਤੇ ਗਏ ਹਨ। ਊਨ੍ਹਾਂ ਨੇ ਕਿਹਾ ਕਿ 184 ਜੋਨਾਂ ਦੀ ਨੀਲਾਮੀ ਪ੍ਰਕ੍ਰਿਆ ਵਿੱਚ ਵਿਆਪਕ ਭਾਗੀਦਾਰੀ ਰਾਜ ਦੀ ਆਬਕਾਰੀ ਨੀਤੀ ਲਈ ਬਿਹਤਰ ਪ੍ਰਤੀਕ੍ਰਿਆ ਨੂੰ ਦਰਸ਼ਾਉਂਦੀ ਹੈ।
ਉਨ੍ਹਾਂ ਨੇ ਦਸਿਆ ਕਿ ਸੂਬੇ ਦੇ 5 ਜਿਲ੍ਹਿਆਂ ਦੇ ਨੀਲਾਮ ਕੀਤੇ ਗਏ ਚੋਨਾਂ ਤੋਂ ਲਗਭਗ 2707 ਕਰੋੜ ਰੁਪਏ ਦਾ ਲਾਇਸੈਂਸ ਫੀਸ ਪ੍ਰਾਪਤ ਕਰਨ ਵਿੱਚ ਸਮਰੱਥ ਰਿਹਾ ਹੈ, ਜੋ ਪਿਛਲੀ ਆਬਕਾਰੀ ਨੀਤੀ ਸਾਲ ਵਿੱਚ ਇਸੀ ਦੌਰਾ ਵਿੱਚ ਪ੍ਰਾਪਤ ਲਾਇਸੈਂਸ ਫੀਸ ਤੋਂ ਕਾਫੀ ਵੱਧ ਹੈ। ਸਹੀ ਮਾਲ ਪ੍ਰਾਪਤ ਕਰਨ ਲਈ ਵਿਭਾਗ ਨੇ ਅੱਜ ਪ੍ਰਾਪਤ ਹੋਈ 3 ਜੋਨਾਂ ਦੀ ਨੀਲਾਮੀ ਨੂੰ ਰੱਦ ਕਰਨ ਅਤੇ ਯਮੁਨਾਨਗਰ ਵਿੱਚ ਸਾਰੇ ਜੋਨਾਂ ਦੀ ਨਵੇਂ ਸਿਰੇ ਤੋਂ ਨੀਲਾਮੀ ਕਰਨ ਦਾ ਫੈਸਲਾ ਕੀਤਾ ਹੈ। ਇੰਨ੍ਹਾਂ 6 ਜਿਲ੍ਹਿਆਂ ਦੇ ਬਾਕੀ 142 ਜੋਨਾਂ ਦੀ ਨੀਲਾਮੀ ਜੂਨ ਦੇ ਪਹਿਲੇ ਹਫਤੇ ਵਿੱਚ ਫਿਰ ਤੋਂ ਕੀਤੀ ਜਾਵੇਗੀ। ਆਬਕਾਰੀ ਅਤੇ ਕਰਾਧਾਨ ਵਿਭਾਗ ਨੇ ਸਾਰੇ ਜਿਲ੍ਹਿਆਂ ਲਈ ਨੀਲਾਮੀ ਦਾ ਅਗਲਾ ਦੌਰ 3, 4 ਅਤੇ 5 ਜੂਨ ਨੂੰ ਨਿਰਧਾਰਿਤ ਕੀਤਾ ਹੈ।
ਅਗਲੇ ਪੜਾਅ ਵਿੱਚ ਸੂਬੇ ਦੇ ਸਾਰੇ ਜਿਲ੍ਹਿਆਂ ਨੂੰ ਤਿੰਨ ਸਮੂਹਾਂ ਵਿੱਚ ਵੰਡਿਆ ਗਿਆ ਹੈ। ਪਹਿਲੇ ਸਮੂਹ ਵਿੱਚ ਗੁਰੂਗ੍ਰਾਮ (ਵੇਸਟ), ਨਾਰਨੌਲ, ਹਿਸਾਰ, ਮੇਵਾਤ, ਪਾਣੀਪਤ, ਰੋਹਤਕ, ਝੱਜਰ ਅਤੇ ਸਿਰਸਾ ਜਿਲ੍ਹੇ ਸ਼ਾਮਿਲ ਹਨ। ਇੰਨ੍ਹਾਂ ਜਿਲ੍ਹਿਆਂ ਲਈ ਈ-ਟੈਡਰ 3 ਜੂਨ, 2025 ਨੂੰ ਸਵੇਰੇ 9 ਵਜੇ ਤੋਂ ਸ਼ਾਮ 4 ਗਜੇ ਤੱਕ ਮੰਜੂਰ ਕੀਤੇ ਜਾਣਗੇ ਅਤੇ ਉਸੀ ਦਿਨ ਸ਼ਾਮ 5 ਵਜੇ ਇੰਨ੍ਹਾਂ ਦਾ ਮੁਲਾਂਕਨ ਕੀਤਾ ਜਾਵੇਗਾ।
ਦੂਜੇ ਸਮੂਹ ਵਿੱਚ ਪਾਣੀਪਤ, ਫਰੀਦਾਬਾਦ, ਕੁਰੂਕਸ਼ੇਤਰ, ਜਗਾਧਰੀ, ਕੈਥਲ, ਪੰਚਕੂਲਾ, ਫਤਿਹਾਬਾਦ ਅਤੇ ਭਿਵਾਨੀ ਜਿਲ੍ਹਾ ਸ਼ਾਮਿਲ ਹੈ। ਇੰਨ੍ਹਾਂ ਜਿਲ੍ਹਿਆਂ ਲਈ ਟੈਂਡਰ ਪ੍ਰਕ੍ਰਿਆ 4 ਜੂਨ, 2025 ਨੂੰ ਸਵੇਰੇ 9 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ 4 ਵਜੇ ਤੱਕ ਚੱਲੇਗੀ ਅਤੇ ਸ਼ਾਮ 5 ਵਜੇ ਇਸ ਦਾ ਮੁਲਾਂਕਨ ਕੀਤਾ ਜਾਵੇਗਾ।
ਤੀਜੇ ਸਮੂਹ ਵਿੱਚ ਅੰਬਾਲਾ, ਕਰਨਾਲ, ਗੁਰੂਗ੍ਰਾਮ (ਈਸਟ), ਜੀਂਦ, ਪਲਵਲ ਅਤੇ ਰਿਵਾੜੀ ਜਿਲ੍ਹੇ ਸ਼ਾਮਿਲ ਹਨ। ਇੰਨ੍ਹਾਂ ਜਿਲ੍ਹਿਆਂ ਲਈ ਟੈਂਡਰ 5 ਜੂਨ, 2025 ਨੂੰ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਮੰਗੇ ਜਾਣਗੇ ਅਤੇ ਇੰਨ੍ਹਾਂ ਦਾ ਮੁਲਾਂਕਨ ਉਸੀ ਦਿਨ ਸ਼ਾਮ 5 ਵਜੇ ਕੀਤਾ ਜਾਵੇਗਾ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਇੱਕ ਰਾਸ਼ਟਰ ਇੱਕ ਚੋਣ ਥੀਮ ‘ਤੇ ਅਧਾਰਿਤ ਗੁਰੂਗ੍ਰਾਮ ਰਨ ਵਿੱਚ ਬਤੌਰ ਮੁੱਖ ਮਹਿਮਾਨ ਕੀਤੀ ਸ਼ਿਰਕਤ
ਚੰਡੀਗੜ੍ਹ ( ਜਸਟਿਸ ਨਿਊਜ਼ ) ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਇੱਕ ਰਾਸ਼ਟਰ ਇੱਕ ਚੋਣ (ਵਨ ਨੇਸ਼ਨ ਵਨ ਇਲੈਕਸ਼ਨ) ਸਿਰਫ ਇੱਕ ਸਿਆਸੀ ਵਿਚਾਰ ਨਹੀਂ ਹੈ, ਇਹ ਰਾਸ਼ਟਰਹਿੱਤ ਦਾ ਵਿਚਾਰ ਹੈ। ਇਹ ਸਮੇਂ, ਸੰਸਾਧਨ ਅਤੇ ਜਨ-ਭਾਗੀਦਾਰੀ ਨੂੰ ਹੋਰ ਵੱਧ ਮਜਬੂਤ ਕਰਨ ਵਾਲਾ ਵਿਚਾਰ ਹੈ। ਇਹ ਉਹ ਵਿਚਾਰ ਹੈ ਜਿਸ ਦੇ ਅਨੁਸਾਰ ਜਦੋਂ ਇੱਕ ਰਾਸ਼ਟਰ ਇੱਕਠੇ ਚਲਦਾ ਹੈ, ਉਦੋਂ ਉਹ ਹਰ ਰੁਕਾਵਟ ਨੂੰ ਪਾਰ ਕਰ ਸਕਦਾ ਹੈ। ਜਦੋਂ ਦੇਸ਼ ਇੱਕਠੇ ਸੋਚਦਾ ਹੈ, ਉਦੋਂ ਉਹ ਹਰ ਸੰਕਟ ਦਾ ਹੱਲ ਕੱਢ ਸਕਦਾ ਹੈ।
ਮੁੱਖ ਮੰਤਰੀ ਐਤਵਾਰ ਨੂੰ ਗੁਰੂਗ੍ਰਾਮ ਵਿੱਚ ਇੱਕ ਰਾਸ਼ਟਰ ਇੱਕ ਚੋਣ ਥੀਮ ‘ਤੇ ਆਯੋਜਿਤ ਗੁਰੂਗ੍ਰਾਮ ਰਨ ਨੂੰ ਬਤੌਰ ਮੁੱਖ ਮਹਿਮਾਨ ਸੰਬੋਧਿਤ ਕਰ ਰਹੇ ਸਨ। ਪ੍ਰੋਗਰਾਮ ਵਿੱਚ ਹਰਿਆਣਾ ਦੇ ਉਦਯੋਗ ਅਤੇ ਵਪਾਰ ਮੰਤਰੀ ਰਾਓ ਨਰਬੀਰ ਸਿੰਘ ਅਤੇ ਖੇਡ ਰਾਜ ਮੰਤਰੀ ਗੌਰਵ ਗੌਤਮ ਵੀ ਮੌਜੂਦ ਰਹੇ।
ਮੁੱਖ ਮੰਤਰੀ ਨੇ ਗੁਰੂਗ੍ਰਾਮ ਰਨ ਨੂੰ ਹਰੀ ਝੰਡੀ ਦਿਖਾਉਣ ਤੋਂ ਪਹਿਲਾਂ ਮੌਜੂਦ ਨੌਜੁਆਨ ਸ਼ਕਤੀ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਵਨ ਨੇਸ਼ਨ-ਵਨ ਇਲੈਕਸ਼ਨ ਸਿਰਫ ਇੱਕ ਨਾਰਾ ਨਹੀਂ ਹੈ, ਸਗੋ ਇਹ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਉਸ ਸੋਚ ਦਾ ਪ੍ਰਤੀਕ ਹੈ, ਜੋ ਏਕਤਾ ਵਿੱਚ ਸ਼ਕਤੀ ਨੂੰ ਮੰਨਦੀ ਹੈ। ਵਨ ਨੇਸ਼ਨ-ਵਨ ਇਲੈਕਸ਼ਨ ਪ੍ਰਧਾਨ ਮੰਤਰੀ ਦੇ ਉਸੀ ਸਪਨੇ ਦੀ ਕੜੀ ਹੈ, ਜਿਸ ਨੂੰ ਅਸੀਂ ਏਕ ਭਾਰਤ ਸ਼੍ਰੇਸਠ ਭਾਰਤ ਵਜੋ ਦੇਖਿਆ ਹੈ। ਇਹ ਵਿਚਾਰ ਦੇਸ਼ ਦੇ ਹਰ ਨਾਗਰਿਕ ਨੂੰ ਇੱਕ ਸਮਾਜ ਮੌਕਾ ਦਿੰਦਾ ਹੈ, ਇੱਕਠੇ ਅੱਗੇ ਵੱਧਣ ਦੀ ਪ੍ਰੇਰਣਾ ਦਿੰਦਾ ਹੈ। ਉਨ੍ਹਾਂ ਨੇ ਕਿਹਾ ਕਿ ਪੂਰੇ ਦੇਸ਼ ਵਿੱਚ ਚੋਣ ਇੱਕ ਸਮੇਂ ‘ਤੇ ਕਰਾਉਣ ਨਾਲ ਚੋਣਾਂ ‘ਤੇ ਆਉਣ ਵਾਲਾ ਖਰਚ ਕਈ ਗੁਣਾ ਘੱਟ ਹੋ ਸਕਦਾ ਹੈ। ਪ੍ਰਸਾਸ਼ਨਿਕ ਮਸ਼ੀਨਰੀ ਦੀ ਬਿਹਤਰ ਵਰਤੋ ਹੋ ਸਕਦੀ ਹੈ। ਨਾਲ ਹੀ ਵਿਕਾਸ ਦੀ ਰਫਤਾਰ ਬਿਨ੍ਹਾ ਰੁਕੇ ਅੱਗੇ ਵੱਧ ਸਕਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਹ ਦੌੜ, ਵਿਸ਼ੇਸ਼ ਰੂਪ ਨਾਲ ਸਾਡੇ ਨੌਜੁਆਨਾਂ ਲਈ ਇੱਕ ਸੁਨੇਹਾ ਹੈ ਕਿ ਰਾਸ਼ਟਰ ਨਿਰਮਾਣ ਸਿਰਫ ਮੀਟਿੰਗਾਂ ਅਤੇ ਨੀਤੀਆਂ ਨਾਲ ਨਹੀਂ ਹੁੰਦਾ, ਉਸ ਵਿੱਚ ਨੋਜੁਆਨ ਸ਼ਕਤੀ ਦਾ ਸੰਕਲਪ ਵੀ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਨੌਜੁਆਨ ਸ਼ਕਤੀ ਅੱਗੇ ਆਉਂਦੀ ਹੈ ਤਾਂ ਯਕੀਨੀ ਰੂਪ ਨਾਲ ਬਦਲਾਅ ਦੀ ਲਹਿਰ ਉੱਠਦੀ ਹੈ। ਗੁਰੂਗ੍ਰਾਮ ਰਨ ਵਿੱਚ ਹਿੱਸਾ ਲੈ ਰਹੀ ਨੌਜੁਆਨ ਸ਼ਕਤੀ ਇਸ ਗੱਲ ਦਾ ਪ੍ਰਤੀਕ ਹੈ ਕਿ ਭਾਰਤ ਦਾ ਭਵਿੱਖ ਜਾਗ ਚੁੱਕਾ ਹੈ। ਮੁੱਖ ਮੰਤਰੀ ਨੇ ਕਿਹਾ ਇਹ ਦੌੜ ਸਿਰਫ ਸ਼ਰੀਰ ਦੀ ਫਿਟਨੈਸ ਦੀ ਨਹੀਂ, ਲੋਕਤੰਤਰ ਦੀ ਫਿੱਟਨੈਸ ਦਾ ਵੀ ਪ੍ਰਤੀਕ ਹੈ।
ਮੁੱਖ ਮੰਤਰੀ ਨੇ ਕਿਹਾ, ਇਹ ਰਾਸ਼ਟਰ ਨਿਰਮਾਣ ਦਾ ਕੰਮ ਹੈ, ਜਿਸ ਵਿੱਚ ਹਰ ਨਾਗਰਿਕ ਦੀ ਭੁਮਿਕਾ ਹੈ ਜਰੂਰੀ
ਮੁੱਖ ਮੰਤਰੀ ਨੇ ਕਿਹਾ ਕਿ ਵਨ ਨੇਸ਼ਨ-ਵਨ ਇਲੈਕਸ਼ਨ ਨੂੰ ਸਫਲ ਬਨਾਉਣਾ ਹੈ, ਤਾਂ ਸਾਨੂੰ ਇਨੋਵੇਸ਼ਨ ਦੀ, ਸੰਵਾਦ ਦੀ ਅਤੇ ਸੰਵੇਦਨਸ਼ੀਲਤਾ ਦੀ ਜਰੂਰਤ ਹੈ। ਉਨ੍ਹਾਂ ਨੇ ਨੌਜੁਆਨ ਸ਼ਕਤੀ ਨੂੰ ਅਪੀਲ ਕੀਤੀ ਕਿ ਉਹ ਕਾਲਜਾਂ ਵਿੱਚ, ਪਿੰਡ ਦੀ ਚੌਪਾਲਾਂ ਵਿੱਚ, ਸੋਸ਼ਲ ਮੀਡੀਆ ‘ਤੇ ਇਸ ਦੀ ਚਰਚਾ ਕਰ ਇੱਕ ਸਾਰਥਕ ਮਾਹੌਲ ਬਨਾਉਦ ਵਿੱਚ ਸਹਿਭਾਗੀ ਬਣੇ। ਉਨ੍ਹਾਂ ਨੇ ਕਿਹਾ ਕਿ ਇਹ ਸਿਰਫ ਸਰਕਾਰ ਦਾ ਕੰਮ ਨਹੀਂ ਹੈ, ਇਹ ਰਾਸ਼ਟਰ ਨਿਰਮਾਣ ਦਾ ਕੰਮ ਹੈ, ਜਿਸ ਵਿੱਚ ਹਰ ਨਾਗਰਿਕ ਦੀ ਭੁਕਿਮਾ ਜਰੂਰੀ ਹੈ। ਮੁੱਖ ਮੰਤਰੀ ਨੇ ਇਸ ਦੌਰਾਨ ਮੌਜੂਦ ਨੌਜੁਆਨ ਸ਼ਕਤੀ ਨੂੰ ਕਿਹਾ ਕਿ ਤੁਹਾਡੇ ਸਾਰਿਆਂ ਦੀ ਸਰਗਰਮ ਭਾਗੀਦਾਰੀ ਨਾਲ ਹੀ ਇਹ ਵਿਚਾਰ ਸੂਬੇ ਦੇ ਕੌਣੇ-ਕੌਣੇ ਤੱਕ ਪਹੁੰਚੇਗਾ।
ਦੇਸ਼ ਜਦੋਂ ਇੱਕਜੁੱਝ ਹੋ ਕੇ ਕਿਸੇ ਸਮਾਜਿਕ ਅਤੇ ਕੌਮੀ ਚਨੌਤੀ ਦੇ ਵਿਰੁੱਧ ਖੜਾ ਹੁੰਦਾ ਹੈ, ਉਦੋਂ ਸਫਲਤਾ ਯਕੀਨੀ ਹੁੰਦੀ ਹੈ – ਮੁੱਖ ਮੰਤਰੀ
ਮੁੱਖ ਮੰਤਰੀ ਨੇ ਬੇਟੀ ਬਚਾਓ-ਬੇਟੀ ਪੜਾਓ ਮੁਹਿੰਮ ਦੀ ਸਫਲਤਾ ਦਾ ਵਰਨਣ ਕਰਦੇ ਹੋਏ ਕਿਹਾ ਕਿ ਇਹ ਪਹਿਲ ਦੇਸ਼ ਵਿੱਚ ਸਮਾਜਿਕ ਜਾਗਰੁਕਤਾ ਅਤੇ ਜਨਸਹਿਭਾਗਤਾ ਦਾ ਮਜਬੂਤ ਉਦਾਹਰਣ ਹੈ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ ਸਾਲ 2015 ਵਿੱਚ ਹਰਿਆਣਾਂ ਦੀ ਪਵਿੱਤਰ ਧਰਤੀ ਤੋਂ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਸੀ। ਉਦੋਂ ਤੋਂ ਲੈ ਕੇ ਅੱਜ ਤੱਕ, ਨਾ ਸਿਰਫ ਹਰਿਆਣਾ ਸਗੋ ਪੂਰੇ ਦੇਸ਼ ਨੇ ਇਸ ਮੁਹਿੰਮ ਨੂੰ ਜਨਅੰਦੋਲਨ ਦਾ ਰੂਪ ਦਿੱਤਾ ਅਤੇ ਇਸ ਦੇ ਨਿਰਧਾਰਤ ਟੀਚਿਆਂ ਦੀ ਪ੍ਰਾਪਤੀ ਵਿੱਚ ਮਹਤੱਵਪੂਰਣ ਭੁਮਿਕਾ ਨਿਭਾਈ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਹਾਲ ਹੀ ਵਿੱਚ ਮੰਜੂ-ਕਸ਼ਮੀਰ ਦੇ ਪਹਿਲਗਾਮ ਖੇਤਰ ਵਿੱਚ ਅੱਤਵਾਦੀ ਘਟਨਾ ਦਾ ਵਰਨਣ ਕਰਦੇ ਹੋਏ ਕਿਹਾ ਕਿ ਇਸ ਕਾਇਰਾਨਾ ਹਮਲੇ ਦੇ ਬਾਅਦ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਤਵਾਦ ਦੇ ਪੂਰੇ ਨਾਸ਼ ਦਾ ਸੰਕਲਪ ਕੀਤਾ ਹੈ। ਇਸ ਸੰਕਲਪ ਦੇ ਸਮਰਥਨ ਵਿੱਚ ਪੂਰੇ ਦੇਸ਼ ਵਿੱਚ ਤਿਰੰਗਾ ਯਾਤਰਾਵਾਂ ਕੱਢੀ ਜਾ ਰਹੀਆਂ ਹਨ, ਜੋ ਭਾਰਤਵਾਸੀਆਂ ਦੀ ਇੱਕਜੁਟਤਾ, ਰਾਸ਼ਟਰਭਗਤੀ ਅਤੇ ਅੱਤਵਾਦ ਵਿਰੁੱਧ ਸਮੂਹਿਕ ਦ੍ਰਿੜ ਸੰਕਲਪ ਨੂੰ ਦਰਸ਼ਾਉਂਦੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਦੋਵਾਂ ਉਦਾਹਰਣ ਇਸ ਗੱਲ ਦਾ ਪ੍ਰਤੀਕ ਹੈ ਕਿ ਨਸ਼ੇ ਦਜੋਂ ਇੱਕ ਜੁੱਟ ਹੋ ਕੇ ਕਿਸੇ ਸਮਾਜਿਕ ਅਤੇ ਰਾਸ਼ਟਰੀ ਚਨੌਤੀ ਵਿਰੁੱਧ ਖੜਾ ਹੁੰਦਾ ਹੈ, ਉਦੋਂ ਸਫਲਤਾ ਯਕੀਨੀ ਹੁੰਦੀ ਹੈ।
ਗੁਰੂਗ੍ਰਾਮ ਤੋਂ ਕੱਢੀ ਪੇ੍ਰਰਣਾ ਬਣ ਸਕਦੀ ਹੈ ਹਰਿਆਣਾ ਅਤੇ ਸਮੂਚੇ ਭਾਰਤ ਵਿੱਚ ਬਦਲਾਅ ਦਾ ਸੰਕਲਪ
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਗੁਰੂਗ੍ਰਾਮ ਸਿਰਫ ਇੱਕ ਆਧੁਨਿਕ ਸ਼ਹਿਰ ਨਹੀ ਹੈ। ਇਹ ਭਾਰਤ ਦੀ ਨਵ-ਉਦਮਤਾ, ਤਕਨੀਕੀ ਵਿਕਾਸ ਅਤੇ ਨੌਜੁਆਨਾਂ ਨੂੰ ਮਜਬੂਤ ਕਰਨ ਦਾ ਪ੍ਰਤੀਕ ਹੈ। ਆਧੁਨਿਕ ਤਕਨੀਕ, ਇਨੋਵੇਸ਼ਨ ਅਤੇ ਸਕਿਲ ਨਾਲ ਲੈਸ ਨੌਜੁਆਨਾਂ ਦੀ ਸ਼ਕਤੀ ਦਾ ਕੇਂਦਰ ਬਣ ਚੁੱਕੇ ਮਾਤਾ ਸ਼ੀਤਲਾ ਦੀ ਇਸ ਪਵਿੱਤਰ ਧਰਤੀ ਤੋਂ ਨਿਕਲੀ ਪੇ੍ਰਰਣਾ ਪੂਰੇ ਹਰਿਆਣਾ ਵਿੱਚ ਅਤੇ ਫਿਰ ਪੂਰੇ ਭਾਰਤ ਵਿੱਚ ਬਦਲਾਅ ਦਾ ਸੰਕਲਪ ਬਣ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਵਿਚਾਰ ਸਿਆਸੀ ਸੀਮਾਵਾਂ ਤੋਂ ਉੱਪਰ ਉੱਠ ਕੇ, ਕੌਮੀ ਪ੍ਰਾਥਮਿਕਤਾ ਬਨਣਾ ਚਾਹੀਦਾ ਹੈ। ਜੇਕਰ ਕਿਸੇ ਵਿਚਾਰ ਨਾਲ ਦੇਸ਼ ਨੂੰ ਲਾਭ ਹੋਵੇ, ਪ੍ਰਸਾਸ਼ਨ ਨੂੰ ਗਤੀ ਮਿਲੇ ਅਤੇ ਲੋਕਤੰਤਰ ਨੂੰ ਹੋਰ ਵੱਧ ਮਜਬੂਤੀ ਦਿੱਤੀ ਜਾ ਸਕੇ ਤਾਂ ਸਮੇਂ ਦੀ ਮੰਗ ਅਨੁਸਾਰ ਸੰਵਿਧਾਨ ਵਿੱਚ ਜਰੂਰੀ ਬਦਲਾਅ ਵੀ ਕੀਤੇ ਜਾ ਸਕਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਦੁਨੀਆ ਦਾ ਸੱਭ ਤੋਂ ਵੱਡਾ ਲੋਕਤੰਤਰ ਹੈ। ਇਸੀ ਵਿਸ਼ਾਲ ਲੋਕਤੰਤਰ ਦੀ ਪ੍ਰਣਾਲੀ ਨੂੰ ਵੱਧ ਸਮਰੱਥ, ਵੱਧ ਪਾਰਦਰਸ਼ੀ ਅਤੇ ਵੱਧ ਤਾਲਮੇਲ ਵਾਲਾ ਕਿਵੇਂ ਬਣਾਇਆ ਜਾਵੇ। ਵਨ ਨੇਸ਼ਨ-ਵਨ ਇਲੈਕਸ਼ਨ ਇਸੀ ਸੋਚ ਤੋਂ ਨਿਕਲਿਆ ਹੋਇਆ ਵਿਚਾਰ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਦਾ ਇਹ ਪ੍ਰਬੰਧ ਸਿਰਫ ਫਿਟਨੈਸ ਲਈ ਨਹੀਂ ਹੈ, ਇਹ ਫਿਯੂਚਰਨੈਸ ਲਈ ਹੈ।
ਨੌਜੁਆਨਾਂ ਦਾ ਸਮਰਥਨ, ਇੱਕ ਰਾਸ਼ਟਰ, ਇੱਕ ਚੋਣ ਮੁਹਿੰਮ ਲਈ ਜਰੂਰੀ – ਖੇਡ ਰਾਜ ਮੰਤਰੀ ਗੌਰਵ ਗੌਤਮ
ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਖੇਡ ਰਾਜ ਮੰਤਰੀ ਗੌਰਵ ਗੌਤਮ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ ਸ਼ੁਰੂ ਕੀਤੀ ਗਈ ਇੱਕ ਰਾਸ਼ਟਰ, ਇੱਕ ਚੋਣ ਦੀ ਮੁਹਿੰਮ ਵਿੱਚ ਨੌਜੁਆਨਾਂ ਦੀ ਭਾਗੀਦਾਰੀ ਅਤੇ ਸਮਰਥਨ ਬਹੁਤ ਜਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਵੱਖ-ਵੱਖ ਪੱਧਰਾਂ ਦੇ ਚੋਣ ਵਾਰ-ਵਾਰ ਕਰਾਏ ਜਾਣ ਨਾਲ ਨਾ ਸਿਰਫ ਆਰਥਕ ਸਰੋਤਾਂ ‘ਤੇ ਦਬਾਅ ਪੈਂਦਾ ਹੈ, ਸਗੋ ਇਸ ਨਾਲ ਵਿਕਾਸ ਦੀ ਨਿਰੰਤਰਤਾ ਵਿੱਚ ਰੁਕਾਵਟ ਆਉਂਦੀ ਹੈ। ਉਨ੍ਹਾਂ ਨੇ ਨੌਜੁਆਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਪ੍ਰਤੀ ਜਾਗਰੁਕਤਾ ਫੈਲਾਉਣ ਅਤੇ ਇਸ ਦੀ ਜਰੂਰਤ ਨੂੰ ਸਮਝਣ, ਕਿਉਂਕਿ ਇਹੀ ਭਵਿੱਖ ਦੇ ਮਜਬੂਤ ਅਤੇ ਸੁਚਾਰੂ ਭਾਰਤ ਦੀ ਨੀਂਹ ਰੱਖੇਗੀ।
ਪ੍ਰੋਗਰਾਮ ਵਿੱਚ ਭਾਰਤੀ ਜਨਤਾ ਪਾਰਟੀ ਦੇ ਕੌਮੀ ਸਕੱਤਰ ਓਮ ਪ੍ਰਕਾਸ਼ ਧਨਖੜ ਅਤੇ ਸੂਬਾ ਪ੍ਰਧਾਨ ਮੋਹਨ ਲਾਲ ਕੌਸ਼ਿਕ ਨੈ ਵੀ ਆਪਣੇ ਵਿਚਾਰ ਰੱਖੇ।
ਇਸ ਮੌਕੇ ‘ਤੇ ਉਦਯੋਗ ਅਤੇ ਵਪਾਰ ਮੰਤਰੀ ਰਾਓ ਨਰਬੀਰ, ਖੇਡ ਰਾਜ ਮੰਤਰੀ ਗੌਰਵ ਗੌਤਮ, ਸੂਬਾ ਪ੍ਰਧਾਨ ਮੋਹਨ ਲਾਲ ਕੌਸ਼ਿਕ, ਪਟੌਦੀ ਦੀ ਵਿਧਾਇਕ ਬਿਮਲਾ ਚੌਧਰੀ, ਗੁਰੂਗ੍ਰਾਮ ਦੇ ਵਿਧਾਇਕ ਮੁਕੇਸ਼ ਸ਼ਰਮਾ, ਗੁਰੂਗ੍ਰਾਮ ਦੀ ਅਮੇਅਰ ਰਾਜ ਰਾਣੀ ਮਲਹੋਤਰਾ, ਭਾਜਪਾ ਦੇ ਕੌਮੀ ਸਕੱਤਰ ਓਮ ਪ੍ਰਕਾਸ਼ ਧਨਖੜ, ਸਾਬਕਾ ਸਾਂਸਦ ਸੁਨੀਤਾ ਦੁਗੱਲ ਸਮੇਤ ਹੋਰ ਮਾਣਯੋਗ ਮੌਜੂਦ ਰਹੇ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਾਫਿਲਾ ਰੁਕਵਾ ਕੇ ਸਥਾਨਕ ਨੌਜੁਆਨਾਂ ਨਾਲ ਖੇਡਿਆ ਕ੍ਰਿਕੇਟ, ਸਹਿਜਤਾ ਅਤੇ ਜਨਸੰਪਰਕ ਦਾ ਪੇਸ਼ ਕੀਤਾ ਉਦਾਹਰਣ
ਚੰਡੀਗੜ੍ਹ ( ਜਸਟਿਸ ਨਿਊਜ਼ )ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅੱਜ ਆਪਣੇ ਗੁਰੂਗ੍ਰਾਮ ਦੌਰੇ ਦੌਰਾਨ ਅਨੋਖੀ ਮਿਸਾਲ ਪੇਸ਼ ਕਰਦੇ ਹੋਏ ਕਾਫਿਲੇ ਨੂੰ ਵਿੱਚ ਰਸਤੇ ਰੁਕਵਾ ਕੇ ਸਥਾਨਕ ਨੌਜੁਆਨਾਂ ਨਾਲ ਕ੍ਰਿਕੇਟ ਖੇਡਿਆ। ਇਹ ਦ੍ਰਿਸ਼ ਉਸ ਸਮੇਂ ਸਾਹਮਣੇ ਆਇਆ ਜਦੋਂ ਮੁੱਖ ਮੰਤਰੀ ਸਥਾਨਕ ਲੇਜਰ ਵੈਲੀ ਪਾਰਕਿੰਗ ਵਿੱਚ ਪ੍ਰਬੰਧਿਤ ਇੱਕ ਰਾਸ਼ਟਰ ਇੱਕ ਚੋਣ ਥੀਮ ‘ਤੇ ਅਧਾਰਿਤ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਬਾਅਦ ਪੀਡਬਲਿਯੂਡੀ ਰੇਸਟ ਹਾਊਸ ਵੱਲੋਂ ਜਾ ਰਹੇ ਹਨ ਅਤੇ ਸੰਜੀਵ ਚੌਕ ‘ਤੇ ਇੱਕ ਖੁੱਲੇ ਮੈਦਾਨ ਵਿੱਚ ਕ੍ਰਿਕੇਟ ਖੇਡਦੇ ਨੌਜੁਆਨਾਂ ਨੂੰ ਦੇਖ ਕੇ ਉਤਸੁਕਤਾ ਵਿਅਕਤ ਕੀਤੀ।
ਮੁੱਖ ਮੰਤਰੀ ਨੇ ਨੌਜੁਆਨਾਂ ਦੀ ਅਪੀਲ ਨੂੰ ਖੁਸ਼ੀ ਨਾਲ ਮੰਨਦੇ ਹੋਏ ਬੈਟ ਫੜਿਆ ਅਤੇ ਕੈਬੀਨੇਟ ਮੰਤਰੀ ਰਾਓ ਨਰਬੀਰ ਸਿੰਘ, ਖੇਡ ਰਾਜ ਮੰਤਰੀ ਗੌਰਵ ਗੌਤਮ ਅਤੇ ਸੂਬਾ ਪ੍ਰਧਾਨ ਮੋਹਨ ਲਾਲ ਕੌਸ਼ਿਕ ਨੇ ਕੁੱਝ ਦੇਰ ਤੱਕ ਉਨ੍ਹਾਂ ਦੇ ਨਾਲ ਕ੍ਰਿਕੇਟ ਖੇਡਿਆ। ਇਹ ਲੰਮ੍ਹਾ ਜਨਨੇਤਾ ਨੂੰ ਜਨਭਾਵਨਾਵਾਂ ਪ੍ਰਤੀ ਸੰਵੇਦਨਸ਼ੀਲਤਾ ਅਤੇ ਜੁੜਾਵ ਦਾ ਸੰਜੀਵ ਪ੍ਰਮਾਣ ਬਣਿਆ। ਸਥਾਨਕ ਨੌਜੁਆਨਾਂ ਨੇ ਮੁੱਖ ਮੰਤਰੀ ਦੀ ਇਸ ਸਹਿਜਤਾ ਅਤੇ ਉਦਾਰਤਾ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਹ ਲੰਮ੍ਹਾ ਉਨ੍ਹਾਂ ਦੇ ਜੀਵਨ ਦਾ ਨਾ ਭੁਲਣ ਵਾਲਾ ਤਜਰਬਾ ਬਣ ਅਿਗਾ। ਮੁੱਖ ਮੰਤਰੀ ਦਾ ਇਹ ਵਿਹਾਰ ਜਨਸੇਵਾ ਅਤੇ ਲੋਕਸੰਵਾਦ ਦਾ ਸਭਿਆਚਾਰ ਨੂੰ ਮਜਬੂਤ ਕਰਦਾ ਹੈ। ਮੁੱਖ ਮੰਤਰੀ ਨੇ ਇਸ ਦੌਰਾਨ ਨੌਜੁਆਨਾਂ ਨੂੰ ਅਪੀਲ ‘ਤੇ ਉਨ੍ਹਾਂ ਦੇ ਨਾਲ ਸੈਲਫੀ ਵੀ ਕਰਾਈ।
Leave a Reply